ਚੰਡੀਗੜ੍ਹ- ਹਰਿਆਣਾ ਦੇ ਗ੍ਰਹਿ ਮੰਤਰੀ ਸ੍ਰੀ ਅਨਿਲ ਵਿਜ ਨੇ ਨੁੰਹ ਹਿੰਸਾ 'ਤੇ ਪ੍ਰਤੀਕ੍ਰਿਆ ਦਿੰਦੇ ਹੋਏ ਕਿਹਾ ਕਿ ਇਹ ਹਿੰਸਾ ਕਿਸੇ ਮਾਸਟਰਮਾਇੰਡ ਦਾ ਰਚਿਆ ਹੋਇਆ ਪਲਾਨ ਹੈ। ਸ੍ਰੀ ਵਿਜ ਨੇ ਕਿਹਾ ਕਿ ਅਧਿਕਾਰੀਆਂ ਨੂੰ ਪੂਰੇ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਗਏ ਹਨ ਅਤੇ ਜੋ ਵੀ ਦੋਸ਼ੀ ਹੋਵੇਗਾ, ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਵਿਜ ਨੇ ਸਾਫ ਕਿਹਾ ਕਿ ਜਿਸ ਤਰ੍ਹਾ ਪੱਥਰ ਇਕੱਠੇ ਕਰ ਕੇ, ਗੋਲੀਆਂ ਚਲਾ ਦੇ ਹਿੰਸਾ ਹੋਈ ਹੈ ਇਹ ਇਕਦਮ ਨਹੀਂ ਹੋਇਆ ਇਹ ਕਿਸੇ ਨਾ ਕਿਸੇ ਮਾਸਟਰਮਾਇੰਡ ਦਾ ਪਲਾਨ ਸੀ ਜੋ ਦੇਸ਼ ਅਤੇ ਸੂਬੇ ਦੀ ਸ਼ਾਂਤੀ ਭੰਗ ਕਰਨਾ ਚਾਹੁੰਦੇ ਹਨ। ਉਨ੍ਹਾਂ ਨੇ ਸਖਤ ਲਹਿਜੇ ਵਿਚ ਕਿਹਾ ਕਿ ਇਸ ਮਾਮਲੇ ਵਿਚ ਜਾਂਚ ਦੇ ਆਦੇਸ਼ ਦਿੱਤੇ ਗਏ ਹਨ ਅਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਊਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਸ੍ਰੀ ਵਿਜ ਨੇ ਦਸਿਆ ਕਿ ਕੇਂਦਰ ਤੋਂ ਸੁਰੱਖਿਆ ਫੋਰਸਾਂ ਦੀ 20 ਕੰਪਨੀਆਂ ਮੰਗਵਾਈਆਂ ਗਈਆਂ ਹਨ ਅਤੇ ਏਅਰਫੋਰਸ ਨੂੰ ਵੀ ਸਟੈਂਡਬਾਈ 'ਤੇ ਰੱਖਿਆ ਹੈ ਤਾਂ ਜੋ ਏਅਰਲਿਫਟ ਦੀ ਜਰੂਰਤ ਹੋਈ ਤਾਂ ਅਸੀਂ ਤਿਆਰ ਰਹਇਏ।ਸ੍ਰੀ ਵਿਜ ਨੇ ਰਾਜਨੀਤਿਕ ਪਾਰਟੀਆਂ ਨੂੰ ਵੀ ਸਲਾਹ ਦਿੰਦੇ ਹੋਏ ਕਿਹਾ ਕਿ ਇਹ ਰਾਜਨੀਤਿਕ ਕਰਨ ਦਾ ਸਮੇਂ ਨਹੀਂ ਹੈ, ਸ਼ਾਂਤੀ ਬਹਾਲ ਕਰਨਾ ਸਾਡੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ।
ਗ੍ਰਹਿ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਨੂੰਹ ਵਿਚ ਹਾਲਾਤ ਕੰਟਰੋਲ ਵਿਚ ਹਨ ਅਤੇ ਨੁੰਹ ਵਿਚ ਇੰਟਰਨੈਟ ਸੇਵਾਵਾਂ ਬੰਦ ਕਰਨ ਦੇ ਨਾਲ-ਨਾਲ ਕਰਫਿਊ ਲਗਾ ਦਿੱਤਾ ਗਿਆ ਹੈ। ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਕਾਫੀ ਗਿਣਤੀ ਵਿਚ ਫੋਰਸ ਲਗਾ ਦਿੱਤੀ ਗਈ ਹੈ। ਉਨ੍ਹਾਂ ਨੇ ਦਸਿਆ ਕਿ ਪਿਛਲੇ ਦਿਨ ਵੀ ਨੂੰਹ ਦੇ ਨਾਲ ਲਗਦੇ ਜਿਲ੍ਹਿਆਂ ਤੋਂ ਫੋਰਸ ਭੈਜੀ ਗਈ ਸੀ ਅਤੇ ਅੱਜ ਹਰਿਆਣਾ ਦੇ ਬਾਕੀ ਹਿੱਸਿਆਂ ਤੋਂ ਵੀ ਫੋਰਸ ਭੇਜੀ ਜਾ ਰਹੀ ਹੈ।ਸ੍ਰੀ ਵਿਜ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਹੁਣ ਤਕ ਦੋ ਹੋਮਗਾਰਡ ਦੇ ਜਵਾਨ ਦੇ ਨਾਲ ਇਕ ਅਨਜਾਨ ਵਿਅਕਤੀ ਦੀ ਮੌਤ ਹੋਈ ਹੈ ਅਤੇ ਵੱਡੀ ਗਿਣਤੀ ਵਿਚ ਪੁਲਿਸ ਕਰਮਚਾਰੀ ਜਖਮੀ ਹੋਏ ਹਨ। ਗ੍ਰਹਿ ਮੰਤਰੀ ਅਨਿਲ ਵਿਜ ਨੇ ਦਸਿਆ ਕਿ ਤਿੰਨ ਪੁਲਿਸ ਕਰਮਚਾਰੀਆਂ ਨੂੰ ਗੋਲੀ ਲੱਗੀ ਹੈ ਜੋ ਵੇਂਟੀਲੇਟਰ 'ਤੇ ਹਨ ਅਤੇ ਇੰਨ੍ਹਾਂ ਦਾ ਇਲਾਜ ਚੱਲ ਰਿਹਾ ਹੈ।